International students in Australia : ਆਸਟ੍ਰੇਲੀਆ ਪੁੱਜਣ ਮਗਰੋਂ ਪਹਿਲੇ ਸਾਲ ’ਚ ਕੋਰਸ ਛੱਡਣ ਦਾ ਰੁਝਾਨ ਵਧਿਆ

cbadmin
By
cbadmin
1 Min Read

ਮੈਲਬਰਨ : ਆਸਟ੍ਰੇਲੀਅਨ ਯੂਨੀਵਰਸਿਟੀਆਂ ਵਿੱਚ ਇੰਟਰਨੈਸ਼ਨਲ ਸਟੂਡੈਂਟਸ (International students in Australia) ਦੀ ਡਰੌਪਆਉਟ ਗਿਣਤੀ ਵਿੱਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ। 2023 ਵਿੱਚ 17.4% ਸਟੂਡੈਂਟਸ ਪਹਿਲੇ ਸਾਲ ਵਿੱਚ ਹੀ ਪੜ੍ਹਾਈ ਛੱਡ ਗਏ, ਜੋ 2018 ਦੇ 9.7% ਨਾਲੋਂ ਕਾਫ਼ੀ ਵੱਧ ਹੈ। ਕੁੱਲ 14,873 ਸਟੂਡੈਂਟਸ ਨੇ ਸਿਰਫ਼ ਇੱਕ ਸਾਲ ਵਿੱਚ ਕੋਰਸ ਛੱਡ ਦਿੱਤਾ। CQ ਯੂਨੀਵਰਸਿਟੀ ਵਿੱਚ ਸਭ ਤੋਂ ਵੱਧ 57.2% ਵਿਦਿਆਰਥੀ ਛੱਡ ਗਏ।

ਫਲਿੰਡਰਜ਼ (44.3%), ਯੂਨੀਵਰਸਿਟੀ ਆਫ ਨਿਊ ਇੰਗਲੈਂਡ (45.5%) ਅਤੇ ਆਸਟ੍ਰੇਲੀਆਨ ਕੈਥੋਲਿਕ ਯੂਨੀਵਰਸਿਟੀ (34.4%) ਵਿੱਚ ਵੀ ਉੱਚ ਦਰਾਂ ਦਰਜ ਕੀਤੀਆਂ ਗਈਆਂ। ਵੱਡੀਆਂ ਯੂਨੀਵਰਸਿਟੀਆਂ ਜਿਵੇਂ ਕਿ ਯੂਨੀਵਰਸਿਟੀ ਆਫ ਮੈਲਬਰਨ (3.6%) ਅਤੇ ਯੂਨੀਵਰਸਿਟੀ ਆਫ ਸਿਡਨੀ (4.7%) ਵਿੱਚ ਦਰਾਂ ਕਾਫ਼ੀ ਘੱਟ ਰਹੀਆਂ।

ਕਾਰਣਾਂ ਵਿੱਚ ਮਹਿੰਗਾ ਰਹਿਣ-ਸਹਿਣ, ਕਿਰਾਏ ਦੀਆਂ ਸਮੱਸਿਆਵਾਂ, ਵਿੱਤੀ ਦਬਾਅ ਅਤੇ ਕੋਰਸ ਬਦਲਣ ਦੀ ਪ੍ਰਵਿਰਤੀ ਸ਼ਾਮਲ ਹਨ। ਸਰਕਾਰ ਨੇ 2026 ਤੋਂ ਏਜੰਟਾਂ ਵੱਲੋਂ ਸਟੂਡੈਂਟਸ ਨੂੰ “ਪੋਚ” ਕਰਨ ਲਈ ਕਮਿਸ਼ਨ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਹ ਮਾਮਲਾ ਨਾ ਸਿਰਫ਼ ਸਟੂਡੈਂਟਸ ਦੀ ਭਲਾਈ ਨਾਲ ਜੁੜਿਆ ਹੈ, ਸਗੋਂ ਆਸਟ੍ਰੇਲੀਆ ਦੀ ਸਿੱਖਿਆ ਪ੍ਰਣਾਲੀ ਦੀ ਸਾਖ ਨਾਲ ਵੀ।

Share This Article