ਐਡੀਲੇਡ ’ਚ ਜਹਾਜ਼ ਨੂੰ ਹਾਦਸਾ, ਪਾਇਲਟ ਸਮੇਤ ਦੋ ਜਣਿਆਂ ਦੀ ਮੌਤ

cbadmin
By
cbadmin
1 Min Read

ਮੈਲਬਰਨ: ਦੱਖਣੀ ਆਸਟ੍ਰੇਲੀਆ ’ਚ ਸਥਿਤ ਐਡੀਲੇਡ ਦੇ ਉੱਤਰੀ ਇਲਾਕੇ ਇਕ ਜਹਾਜ਼ ਦੇ ਕਰੈਸ਼ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ।

ਧਰਤੀ ’ਤੇ ਡਿੱਗਦਿਆਂ ਹੀ ਜਹਾਜ਼ ਨੂੰ ਲੱਗੀ ਅੱਗ ਮੈਦਾਨ ’ਚ ਉੱਗੀ ਘਾਹ ’ਚ ਵੀ ਫੈਲ ਗਈ ਜਿਸ ਨੂੰ ਸੀ.ਐੱਸ.ਐਫ਼. ਵੱਲੋਂ ਬੁਝਾਇਆ ਗਿਆ।ਚਸ਼ਮਦੀਦ ਨੇ ਜਹਾਜ਼ ਦੇ ਮਲਬੇ ’ਚੋਂ ਦੋ ਵਿਅਕਤੀਆਂ ਨੂੰ ਬਾਹਰ ਕਢਿਆ, ਜੋ ਖ਼ੁਦ ਵੀ ਝੁਲਸਣ ਕਾਰਨ ਹਸਪਤਾਲ ’ਚ ਜ਼ੇਰੇ ਇਲਾਜ ਹੈ।

24 ਸਾਲਾਂ ਦੇ ਰੈੱਡਹਿੱਲ ਵਾਸੀ ਮੁਸਾਫ਼ਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰੈੱਡਹਿੱਲ ਦੇ ਹੀ 50 ਸਾਲਾਂ ਦੇ ਪਾਈਲਟ ਨੂੰ ਰੌਇਲ ਐਡੀਲੇਡ ਹਸਪਤਾਲ ਪਹੁੰਚਾਇਆ ਗਿਆ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਆਸਟ੍ਰੇਲੀਅਨ ਟਰਾਂਸਪੋਰਟ ਸੁਰੱਖਿਆ ਬਿਊਰੋ (ATSB) ਘਟਨਾ ਦੀ ਜਾਂਚ ਕਰ ਰਿਹਾ ਹੈ।

 

Share This Article
Leave a Comment

Leave a Reply

Your email address will not be published. Required fields are marked *