ਸਾਊਥ ਆਸਟ੍ਰੇਲੀਆ ’ਚ ਟਰੱਕ ਅਤੇ ਤਿੰਨ ਕਾਰਾਂ ਦੀ ਟੱਕਰ ’ਚ ਦੋ ਔਰਤਾਂ ਦੀ ਗਈ ਜਾਨ, 7 ਹੋਰ ਜ਼ਖਮੀ

cbadmin
By
cbadmin
1 Min Read

ਮੈਲਬਰਨ : ਸਾਊਥ ਆਸਟ੍ਰੇਲੀਆ ਦੇ Fleurieu Peninsula ‘ਚ ਕਈ ਗੱਡੀਆਂ ਦੀ ਟੱਕਰ ’ਚ ਦੋ ਔਰਤਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। 44 ਸਾਲ ਦੀ ਇੱਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜੀ ਦੀ ਮੌਤ ਹਸਪਤਾਲ ’ਚ ਹੋਈ। ਇਹ ਟੱਕਰ Adelaide ਤੋਂ 70 ਕਿਲੋਮੀਟਰ ਸਾਊਥ ਸਥਿਤ Wattle Flat ’ਚ ਮੇਨ ਸਾਊਥ ਰੋਡ ’ਤੇ ਹੋਈ, ਜਿਸ ’ਚ ਇਕ ਟਰੱਕ ਅਤੇ ਤਿੰਨ ਕਾਰਾਂ ਸ਼ਾਮਲ ਸਨ।

ਕੂੜਾ ਚੁੱਕ ਕੇ ਐਡੀਲੇਡ ਪਰਤ ਰਹੇ ਟਰੱਕ ਡਰਾਈਵਰ (35) ’ਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾ ਕੇ ਮੌਤ ਦਾ ਕਾਰਨ ਬਣਨ, ਗੰਭੀਰ ਨੁਕਸਾਨ ਪਹੁੰਚਾਉਣ ਦੇ ਦੋ ਦੋਸ਼ ਅਤੇ ਨੁਕਸਾਨ ਪਹੁੰਚਾਉਣ ਦੇ ਚਾਰ ਦੋਸ਼ ਲਗਾਏ ਗਏ ਹਨ। ਮਰਨ ਵਾਲੀਆਂ ਦੋ ਔਰਤਾਂ ਸਿਲਵਰ ਫੋਰਡ ਸੇਡਾਨ ਵਿਚ ਪਿਛਲੀਆਂ ਸੀਟਾਂ ’ਤੇ ਬੈਠੀਆਂ ਸਨ। ਸਿਲਵਰ ਫੋਰਡ ਦੇ ਡਰਾਈਵਰ ਸਮੇਤ ਸੱਤ ਹੋਰ ਲੋਕਾਂ ਨੂੰ ਗੰਭੀਰ ਤੋਂ ਲੈ ਕੇ ਗੈਰ-ਜਾਨਲੇਵਾ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ। ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

Share This Article