ਲੰਮੇ ਵੀਕਐਂਡ ਦੌਰਾਨ ਆਸਟ੍ਰੇਲੀਆ ’ਚ ਵਧੇਗੀ ਠੰਢ

cbadmin
By
cbadmin
1 Min Read

ਮੈਲਬਰਨ : ਆਸਟ੍ਰੇਲੀਆ ਇੱਕ ਲੰਮੇ ਵੀਕਐਂਡ ਲਈ ਤਿਆਰ ਹੈ ਕਿਉਂਕਿ ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ ਤੋਂ ਇਲਾਵਾ ਬਾਕੀ ਸਟੇਟ ਅਤੇ ਟੈਰੀਟਰੀਜ਼ ਸੋਮਵਾਰ, 9 ਜੂਨ ਨੂੰ ‘ਕਿੰਗਜ਼ ਬਰਥਡੇ’ ਦੀ ਜਨਤਕ ਛੁੱਟੀ ਮਨਾਉਂਦੇ ਹਨ। ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ ਸਾਲ ਦੇ ਅਖੀਰ ਵਿੱਚ ਇਸ ਨੂੰ ਮਨਾਉਂਦੇ ਹਨ।

ਹਾਲਾਂਕਿ, ਸਾਊਥ-ਈਸਟ ਖੇਤਰਾਂ ਵਿੱਚ ਮੀਂਹ ਅਤੇ ਠੰਡੇ ਮੌਸਮ ਨਾਲ ਜਸ਼ਨ ਪ੍ਰਭਾਵਤ ਹੀ ਸਕਦੇ ਹਨ, ਕੈਨਬਰਾ ਵਿੱਚ ਤਾਪਮਾਨ 0 ਡਿਗਰੀ ਤਕ ਪਹੁੰਚ ਸਕਦਾ ਹੈ, ਮੈਲਬਰਨ ਤੇ ਐਡੀਲੇਡ ’ਚ ਤਾਪਮਾਨ ਕ੍ਰਮਵਾਰ 13 ਡਿਗਰੀ ਅਤੇ 16 ਡਿਗਰੀ ਤੋਂ ਘੱਟ ਰਹੇਗਾ। ਸਿਡਨੀ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਅਤੇ ਮੀਂਹ ਦੀ ਥੋੜ੍ਹੀ ਜਿਹੀ ਸੰਭਾਵਨਾ ਹੋਵੇਗੀ, ਜਦੋਂ ਕਿ ਹੋਬਾਰਟ ਅਤੇ ਐਡੀਲੇਡ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਉਲਟ, ਡਾਰਵਿਨ ਅਤੇ ਬ੍ਰਿਸਬੇਨ ਧੁੱਪ ਅਤੇ ਗਰਮ ਦਿਨਾਂ ਦਾ ਅਨੰਦ ਲੈਂਦੇ ਰਹਿਣਗੇ, ਜਿਸ ਨਾਲ ਉਹ ਇੱਕ ਸੁਹਾਵਣੇ ਵੀਕਐਂਡ ਲਈ ਆਦਰਸ਼ ਸਥਾਨ ਬਣ ਜਾਂਦੇ ਹਨ।

Share This Article